Busy Life ਚੋਂ ਸਿਰਫ 2 ਮਿੰਟ ਕੱਢ ਕੇ ਜਰੂਰ ਪੜ੍ਹੋ, ਜਿੰਦਗੀ ਦੇ ਸਾਰੇ ਕੰਮ ਭੁੱਲ ਜਾਣਗੇ

 

ਬਾਬੇ ਦਾ ਬਿਮਾਰੀਆਂ ਨਾਲ ਲੜਦਾ ਸਰੀਰ ਆਖਿਰਕਾਰ ਜਵਾਬ ਦੇ ਚੁੱਕਿਆ ਸੀ। ਡਾਕਟਰ ਨੇ ਜਵਾਬ ਦੇ ਦਿੱਤਾ ਕਿ ਬਜ਼ੁਰਗ ਨੂੰ ਤੁਸੀਂ ਹੁਣ ਘਰ ਲੈ ਚੱਲੋ ਅਤੇ ਸੇਵਾ ਕਰ ਲਓ ਜਿੰਨੀ ਵੀ ਹੋ ਸਕਦੀ ਹੈ । ਪੋਹ ਦੀ ਰਾਤ ਹੈ ਅਤੇ ਬਜ਼ੁਰਗ ਲੜ ਰਿਹਾ ਮੰਜੇ ਤੇ ਪਿਆ ਜ਼ਿੰਦਗੀ ਦੇ ਆਖਰੀ ਸਾਹਾਂ ਨਾਲ। ਕੁਝ ਦੇਰ ਬਾਅਦ ਬਾਬਾ ਆਪਣੀ ਨੂੰਹ ਨੂੰ ਅਵਾਜ਼ ਲਗਾਉਂਦਾ ਹੈ,”ਧੀਏ ਠੰਡ ਲੱਗਦੀ, ਇੱਕ ਕੰਬਲ ਹੋਰ ਦੇ ਦੇਹ”। ਉਹ ਕੰਬਲ ਲੈ ਕੇ ਆ ਰਹੀ ਹੁੰਦੀ ਹੈ ਪਰ ਰਸਤੇ ਵਿੱਚ ਹੀ ਰੁਕ ਕੇ ਸੋਚਣ ਲੱਗ ਜਾਂਦੀ ਹੈ ਕਿ ਬੁੜੇ ਨੇ ਮਰ ਤਾਂ ਜਾਣਾ, ਕੰਬਲ ਕਿਉਂ ਖਰਾਬ ਕਰਨਾ ਅਤੇ ਵਾਪਸ ਮੁੜ ਜਾਂਦੀ ਹੈ। ਠੰਡ ਨਾਲ ਮਰ ਰਿਹਾ ਬਜ਼ੁਰਗ ਇੱਕ ਵਾਰ ਫਿਰ ਤੋਂ ਅਵਾਜ਼ ਲਗਾਉਂਦਾ ਹੈ ਜੋ ਕਿ ਨੂੰਹ ਦੇ ਕੰਨਾਂ ਤੱਕ ਤਾਂ ਪਹੁੰਚ ਜਾਂਦੀ ਹੈ ਪਰ ਮਨ ਤੱਕ ਨਹੀਂ ਪਹੁੰਚਦੀ। ਇਸ ਲਈ ਅੱਗਿਓਂ ਕੋਈ ਜਵਾਬ ਨਹੀਂ ਆਉਂਦਾ।

ਕੁਝ ਦੇਰ ਬਾਅਦ ਬਜ਼ੁਰਗ ਦਾ ਪੋਤਰਾ ਸਕੂਲ ਤੋਂ ਪੜਕੇ ਵਾਪਿਸ ਆਉਂਦਾ ਹੈ। ਬੈਗ ਰੱਖਕੇ ਦੂਜੇ ਕਮਰੇ ਚ ਦੇਖਦਾ ਹੈ ਕਿ ਬਾਪੂ ਠੰਡ ਨਾਲ ਕਰਾਹ ਰਿਹਾ ਹੁੰਦਾ ਹੈ। ਪੁੱਛਦਾ ਹੈ ਦਾਦਾ ਜੀ ਕੀ ਹੋਇਆ। ਉਹ ਦੱਸਦਾ ਹੈ ਠੰਡ ਲੱਗ ਰਹੀ ਪੁੱਤ ਕੰਬਲ ਲਿਆ ਦੇਹ। ਕਹਿੰਦੇ ਨੇ ਨਾ ਮੂਲ ਨਾਲੋਂ ਵਿਆਜ ਪਿਆਰਾ, ਪੁੱਤ ਭੱਜਕੇ ਕੇ ਆਵਦੇ ਕਮਰੇ ਚ ਜਾਕੇ ਆਵਦਾ ਕੰਬਲ ਚੁੱਕ ਲੈਂਦਾ ਹੈ, ਪਰ ਮਾਂ ਵਿਚਕਾਰ ਹੀ ਰੋਕ ਲੈਂਦੀ ਹੈ ਕੰਬਲ ਨਹੀਂ ਲੈ ਕੇ ਜਾਣਾ। ਬੱਚਾ ਜ਼ਿਦ ਕਰਦਾ ਹੈ ਜਮੀਨ ਤੇ ਲੇਟ ਜਾਂਦਾ ਹੈ ਕਿ ਮੈਨੂੰ ਕੰਬਲ ਦਿਓ ਤਾਂ ਆਖਿਰਕਾਰ ਮਾਂ ਕਹਿੰਦੀ ਹੈ ਕਿ ਚੱਲ ਠੀਕ ਹੈ ਜੇ ਤੂੰ ਕੰਬਲ ਲੈਣਾ ਹੈ ਤਾਂ ਬਾਹਰ ਡੱਬੂ ਕੁੱਤੇ ਦਾ ਜੋ ਕੰਬਲ ਪਿਆ ਉਹ ਦੇ ਦੇਹ।

ਤਾਂ ਬੱਚਾ ਉਹ ਕੁੱਤੇ ਦਾ ਕੰਬਲ ਪਾ ਆਉਂਦਾ ਹੈ । ਬਜ਼ੁਰਗ ਸਿਰਫ ਉਹ ਰਾਤ ਹੀ ਕੱਢ ਦਾ ਹੈ ਅਤੇ ਅਕਾਲ ਚਲਾਣਾ ਕਰ ਜਾਂਦਾ ਹੈ। ਅਗਲੇ ਦਿਨ ਉਸ ਬਜ਼ੁਰਗ ਤੇ ਮਖਮਲ ਚਾਦਰਾਂ ਪਾਈਆਂ ਜਾ ਰਹੀਆ ਹੁੰਦੀਆ ਨੇ ਜਿਸਨੂੰ ਜਿਉਂਦੇ ਸਮੇ ਇੱਕ ਕੰਬਲ ਨਾ ਨਸੀਬ ਹੋਇਆ। ਦੇਹ ਨੂੰ ਸਾੜਨ ਲਈ ਤਿਆਰੀ ਹੋ ਰਹੀ ਹੁੰਦੀ ਹੈ ਜਿਵੇਂ ਕਿ ਰਸਮ ਹੈ ਕਿ ਮਰਨ ਵਾਲੇ ਨਾਲ ਉਸਦੀਆਂ ਚੀਜਾਂ ਵੀ ਸਾੜ ਦਿਓ ਤਾਂ ਅੰਦਰ ਪਿਆ ਬਿਸਤਰਾ ਵੀ ਚੱਕਿਆ ਜਾਂਦਾ ਹੈ।

Loving portrait of mother and son smiling in a park

ਪਰ ਅਚਾਨਕ ਬੱਚਾ ਉੱਠਦਾ ਹੈ ਤੇ ਜਾਕੇ ਉਹੀ ਕੰਬਲ ਵਿੱਚੋਂ ਕੱਢ ਲੈਂਦਾ ਹੈ ਤੇ ਕਹਿੰਦਾ ਹੈ ਕਿ ਇਹ ਨਹੀਂ ਲਿਜਾਣਾ ।ਸਭ ਪੁੱਛਦੇ ਨੇ ਕਿ ਪੁੱਤ ਇਹ ਕੰਬਲ ਕਿਉਂ ਨਹੀਂ ਲਿਜਾਣਾ। ਤਾਂ ਉਹ ਕਹਿੰਦਾ ਹੈ ਇਹ ਕੰਬਲ ਮੈਂ ਆਵਦੀ ਮਾਂ ਲਈ ਰੱਖੂੰਗਾ। ਜਦੋਂ ਉਹ ਬੁੱਢੀ ਹੋ ਕੇ ਮਰਨ ਵਾਲੀ ਹੋ ਗਈ ਤਾਂ ਇਹੀ ਕੁੱਤੇ ਵਾਲਾ ਕੰਬਲ ਉਹਦੇ ਉੱਪਰ ਦਊਂਗਾ। ਇਹ ਸੁਣ ਉਹਦੀ ਮਾਂ ਸਮੇਤ ਸਭ ਹਾਜਰ ਲੋਕਾਂ ਚ ਸਨਕ ਜਿਹੀ ਛਾ ਗਈ ਜਿਵੇਂ ਸਭ ਨੂੰ ਆਪਣਾ ਅੰਤ ਨਜ਼ਰ ਆ ਰਿਹਾ ਹੋਵੇ।

ਦੋਸਤੋ ਇਹ ਆਪਣੇ ਸਮਾਜ ਦੇ ਕਈ ਘਰਾਂ ਦੀ ਸੱਚੀ ਕਹਾਣੀ ਹੈ। ਹੁਣ ਬਜ਼ੁਰਗਾਂ ਦਾ ਸਤਿਕਾਰ ਨਹੀਂ ਹੋ ਰਿਹਾ। ਜਿਹਨਾਂ ਬਜ਼ੁਰਗਾਂ ਨੇ ਜਿੰਦਗੀ ਚ ਚੱਲਣਾ ਸਿਖਾਇਆ ਉਹਨਾਂਨੂੰ ਹੀ ਅੱਜ ਦੀ ਪੀੜ੍ਹੀ ਦੁਰਕਾਰ ਰਹੀ ਹੈ ਇਥੋਂ ਤੱਕ ਘਰੋਂ ਵੀ ਕੱਢ ਦਿੰਦੇ ਹਨ। ਅਜਿਹਾ ਕਰਨ ਵਾਲੇ ਇਹ ਯਾਦ ਰੱਖਣ ਕਿ ਜੋ ਬੀਜਿਆ ਹੈ ਉਹ ਵੱਡਣਾ ਵੀ ਪਵੇਗਾ।

 

Leave a Reply

Your email address will not be published.