ਜਦੋਂ ਨਵ ਨੂੰ ਗਰੁੱਪ’ ਚ ADD ਕੀਤਾ ਤਾਂ ਹੋਇਆ ਅਜਿਹਾ ਕਾਂਡ ਕਿ ਨਵ ਦੇ ਪੈਰਾਂ ਹੇਠੋਂ ਖਿਸਕ ਗਈ ਜਮੀਨ

+2 ਦੀ ਪੜ੍ਹਈ ਪੂਰੀ ਕਰਕੇ। ਨਵ ਨੇ ਵੀ ਫੇਸਬੁਕ ਤੇ ਅਕਾਉਟ ਬਣਾਇਆ ਤੇ ਫੇਸਬੁਕ ਇਸਤਿਮਾਲ ਕਰਨ ਲੱਗੀ। ਉਸ ਨਾਲ ਖਾਸ ਕਰ ਉਸਦੇ ਰਿਸਤੇਦਾਰ ਹੀ ਐਡ ਸਨ। ਉਸਦੀ ਸਹੇਲੀ ਨੇ ਉਸਨੂੰ ਇੱਕ ਗਰੁੱਪ ਵਿਚ ਵੀ ਐਡ ਕਰ ਦਿੱਤਾ। ਉਸ ਗਰੁੱਪ ਵਿਚ ਇੱਕ ਮੁੰਡਾ ਹਰ ਰੋਜ ਵਧੀਆ ਪੋਸਟਾ ਪਾਉਂਦਾ ਸੀ ਤੇ ਉਸਨੂੰ ਉਸ ਮੁੰਡੇ ਦੀਆਂ ਹੀ ਪੋਸਟਾ ਵਧੀਆ ਲੱਗਦੀਆਂ ਸਨ।

ਹੌਲੀ-ਹੌਲੀ ਉਸ ਮੁੰਡੇ ਨਾਲ ਉਸਦੀ ਫੇਸਬੁਕ ਤੇ ਗੱਲਬਾਤ ਹੋਣ ਲੱਗੀ ਹੈ ! ਉਹ ਮੁੰਡਾ ਉਸਨੂੰ ਇੱਜਤਦਾਰ ਲੱਗਿਆ ਤੇ ਉਸ ਮੁੰਡੇ ਨਾਲ ਇੰਨ੍ਹਾਂ ਪਿਆਰ ਪੈ ਗਿਆ ਕਿ ਲਵ ਮੈਰਿਜ ਕਰਵਾੳਣ ਲਈ ਵੀ ਸੋਚ ਲਿਆ ! ਅੱਜ ਮੁੰਡੇ ਨੇ ਉਸਨੂੰ ਮੈਸਜ ਕੀਤਾ।

ਹੈਲੋ ਡੀਅਰ ਤੁਸੀ ਅੱਜ ਮੈਨੂੰ ਤਾਜ ਹੋਟਲ ਵਿਚ ਮਿਲ ਸਕਦੇ ਹੋ ਮੈ ਤੁਹਾਡਾ ਇੰਤਜਾਰ ਕਰਾਗਾ। ਉਸਨੇ ਸੋਚਿਆ ਚਲੋ ਫਿਰ ਕੀ ਮਿਲਣ ਹੀ ਜਾਣਾ ਏ ਕਿਹੜਾ ਅੱਜ ਹੀ ਵਿਅਾਹ ਕਰਵਾ ਲੈਣਾ ਹੈ। ਇਹ ਸੋਚ ਕੇ ਮੁੰਡੇ ਦੇ ਦੱਸੇ ਪਤੇ ਤਾਜ ਹੋਟਲ ਵਿਚ ਪਹੁੰਚ ਗਈ ! ਉਹਨਾ ਦੋਵਾ ਨੇ ਬੈਠ ਕੇ ਕੌਫੀ ਪੀਤੀ ਤੇ ਦੋਨੋ ਇੱਕ ਦੂਸਰੇ ਤੋ ਜਾਣੂ ਹੋ ਗਏ।

ਪਰ ਨਵ ਦੇ ਪੈਰਾਂ ਹੇਠੋ ਜਮੀਨ ਤਾ ਉਦੋ ਖਿਸਕ ਗਈ ਜਦੋ ਉਸ ਨੇ ਨਵ ਦਾ ਹੱਥ ਤੇ ਅਪਣਾ ਹੱਥ ਰੱਖ ਕੇ ਕਿਹਾ :- ਡੀਅਰ ਇੱਥੇ ਸਾਰਿਆਂ ਦੇ ਸਾਹਮਣੇ ਉਹ ਗੱਲ ਨਹੀ ਹੋਣੀ ਅਪਣੀ ਜੋ ਮੈਂ ਕਰਨੀ ਚਾਹੁੰਦਾ ਹਾ ਕਿਉ ਨਾ ਆਪਾਂ ਹੋਟਲ ਦੇ ਕਿਸੇ ਰੂਮ (ਕਮਰੇ) ਵਿਚ ਚੱਲੀਏ ?

ਨਵ ਨੇ ਉਸ ਨੂੰ ਕਿਹਾ :- ਪਲੀਜ ਮੈਨੂੰ ਘਰ ਜਾਣ ਦਿਉ ਤੇ ਉਥੋ (ਹੋਟਲ ਵਿਚੋ) ਉੱਠ ਬਸ ਸਟੈਡ ਤੋ ਅਪਣੇ ਘਰ ਵਾਲੀ ਬਸ ਫੜੀ ! ਸਾਰੇ ਰਾਸਤੇ ਵਿਚ ਨਵ ਸੋਚਦੀ ਗਈ ਕਿ ਕੀ :- ਇਹ ਸਭ ਠੀਕ ਸੀ? ਘਰ ਜਾਦਿਆਂ ਹੀ ਬਾਪੂ ਦੇ ਗਲ ਲੱਗ ਰੋਣ ਲੱਗੀ ਅਤੇ ਅਪਣੇ ਕਮਰੇ ਵਿਚ ਚਲੀ ਗਈ।

ਨਵ ਦਾ ਬਾਪੂ ਉਸਦੀ ਮਾਂ ਜੀ ਨੂੰ ਕਹਿੰਦਾ :- ਬਚਨੋ ਜਾ ਦੇਖ ਤਾ ਕੁੜੀ ਨੂੰ ਕੀ ਹੋਇਆ ਪੁੱਛ ਉਹਨੂੰ ! ਨਵ ਦੀ ਮਾਂ ਕਮਰੇ ਵਿਚ ਆਈ ਉਸ ਨੇ ਪੁੱਛਿਆ :- ਧੀਏ ਕੀ ਗੱਲ ਏ ? ਮਾਂ ਮੈਨੂੰ ਮੁਆਫ ਕਰੀ ਸਾਰੀ ਗਲਤੀ ਹੀ ਮੇਰੀ ਸੀ ਮੈਂ ਨਾ ਉਸ ਨਾਲ ਗੱਲ ਕਰਦੀ ਨਾ ਉਸ ਦੇ ਦੱਸੇ ਪਤੇ ਤੇ ਪਹੁੰਚ ਦੀ ਮਾਂ ਮੈ ਤੁਹਾਨੂੰ ਵੀ ਬਿਨ੍ਹਾਂ ਦੱਸੇ ਚਲੀ ਗਈ ਸੀ।

ਨਵ ਨਾਲ ਜੋ ਬੀਤਿਆ ਸਭ ਦੱਸ ਦਿੱਤਾ। ਮਾਂ ਜੀ ਨੇ ਬਾਪੂ ਜੀ ਨੂੰ ਵੀ.ਕਮਰੇ ਵਿਚ ਬੁਲਾ ਲਿਆ ਸਾਰੀ ਗੱਲ ਸੁਣ ਮਾਂ ਜੀ ਨੇ ਕਿਹਾ “ਧੀਏ ਇਹ ਦੁਨੀਆਂ ਬਹੁ ਰੰਗੀ ਏ ਉਪੱਰੋ ਕੁਝ ਹੋਰ ਏ ਅੰਦਰੋ ਕੁਝ ਹੋਰ ਏ ਧੀਏ ਕੋਈ ਵੀ ਮਾਂ-ਪਿਉ ਆਪਣੇ ਧੀ-ਪੁੱਤ ਲਈ ਮਾੜਾ ਜੀਵਨਸਾਥੀ ਨਹੀ ਲੱਭਦਾ ਅਤੇ ਨਾ ਹੀ ਅਪਣੇ ਧੀ-ਪੁੱਤ ਲਈ ਮਾੜਾ ਸੋਚਦਾ।”

ਕੋਈ ਗੱਲ ਨਹੀ ਧੀਏ ਨਿਆਣੀ ਉਮਰੇ ਗਲਤੀ ਹੋ ਹੀ ਜਾਦੀ ਏ ਨਾਲੇ ਪੁੱਤ ਤੂੰ ਕਿਹੜਾ ਅਪਣੀ ਇੱਜਤ ਰੋਲ ਆਈ ਚੱਲ ਛੱਡ ਪੁੱਤ ਉਠ ਕੋਈ ਕੰਮ ਕਾਰ ਕਰਦੇ ਹਾ ! ਕੋਲ ਖੜੇ ਬਾਪੂ ਨੇ ਵੀ ਅਪਣੀ ਧੀ ਨੂੰ ਕਿਹਾ :- ਧੀਏ ਮੈਨੂੰ ਤੇਰੇ ਤੇ ਮਾਣ ਹੀ ਨਹੀ ਰੱਬ ਨਾਲੋਂ ਵੱਧ ਵਿਸ਼ਵਾਸ ਵੀ ਤੇਰੇ ਤੇ ਹੀ ਹੈ ਧੀਏ ।

ਉਸ ਦਿਨ ਨਵ ਸਾਰੀ ਰਾਤ ਸੋਚਦੀ ਰਹੀ ਕਿ ਜੋ ਵੀ ਕਹਾਣੀਆਂ ਲਿਖ ਕੇ ਪੋਸਟ ਕਰਦੇ ਹਨ ਉਹਨਾਂ ਦਾ ਸੰਬੰਧ ਸਾਡੀ ਨਿੱਜੀ ਜਿੰਦਗੀ ਨਾਲ ਜਰੂਰ ਹੁੰਦਾ ਹੈ ! ਦੋਸਤੋ ਜੋ ਵੀ ਕਰਨਾ ਅਪਣੇ ਮਾਂ-ਪਿਉ ਨੂੰ ਪੁੱਛ ਕੇ ਹੀ ਕਰੋ ਕਿੳਕਿ ਉਹਨਾਂ ਨੇ ਤੁਹਾਨੂੰ ਜਨਮ ਦਿੱਤਾ ਤੁਹਾਡੇ ਤੇ ਉਹਨਾਂ ਦਾ ਪੂਰਾ ਹੱਕ ਹੈ।

ਸਾਡੇ ਮਾਂ-ਬਾਪ ਸਾਡੇ ਲਈ ਤਾਂ ਹੀ ਫੈਂਸਲੇ ਲਂਦੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਅਸੀਂ ਨਾਦਾਨ ਹਾਂ। ਉਹਨਾਂ ਕੋਲ ਸਾਡੇ ਨਾਲੋਂ ਵੱਧ ਤਜ਼ੁਰਬਾ ਹੈ ਉਹਨਾਂ ਨੇ ਚੰਗੇ ਮਾੜੇ ਸਮੇ ਹੰਢਾਏ ਨੇ ਤੇ ਉਹ ਚੰਗੇ-ਮਾੜੇ ਲੋਕਾਂ ਦੀ ਪਹਿਚਾਣ ਸਾਡੇ ਨਾਲੋਂ ਬਿਹਤਰ ਕਰ ਸਕਦੇ ਨੇ।

 

One comment

Leave a Reply

Your email address will not be published.