ਕਹਿੰਦੀ ਇਹ ਸਾਡੇ ਪਿਆਰ ਦੀ ਨਜਾਇਜ ਔਲਾਦ ਸੀ ਪਰ ਮੇਰਾ ਘਰ ਵਾਲਾ ਮੈਨੂੰ ਕਹਿੰਦਾ …..

ਪ੍ਰੇਮੀ ਦੇ ਨਾਲ ਮਿਲ ਕੇ ਆਪਣੀ ਅੱਠ ਮਹੀਨੇ ਦੀ ਬੱਚੀ ਦਾ ਕਲਯੁਗੀ ਮਾਂ ਨੇ ਮੂੰਹ ਤੇ ਕੰਬਲ ਰੱਖਕੇ ਕੀਤਾ ਕਤਲ

ਪੰਜਾਬ ਦੇ ਮਾਨਸਾ ਜਿਲੇ ਵਿੱਚ ਇੱਕ ਮਾਂ ਨੇ ਆਪਣੀ ਹੀ 8 ,ਮਹੀਨੇ ਦੀ ਕੁੜੀ ਨੂੰ ਦਰਦਨਾਕ ਤਰੀਕੇ ਨਾਲ ਮਾਰਨ ਦਿੱਤਾ। ਪੁਲੀਸ ਅਨੁਸਾਰ ਆਰੋਪੀ ਮਹਿਲਾਂ ਦੇ ਵਿਆਹ ਤੋਂ ਬਾਅਦ ਵੀ ਨਾਜਾਇਜ਼ ਸਬੰਧ ਸੀ ਅਤੇ ਇਹ ਬੱਚੀ ਪ੍ਰੇਮੀ ਦੇ ਨਾਲ ਬਣੇ ਸਬੰਦਾ ਨਾਲ ਹੋਈ ਸੀ।

ਇਸ ਕਰਕੇ ਮਹਿਲਾ ਨੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੀ ਅੱਠ ਮਹੀਨੇ ਦੀ ਬੱਚੀ ਦਾ ਮਰਨ ਤੱਕ ਮੂੰਹ ਤੇ ਕੰਬਲ ਦਬਾ ਰੱਖਿਆ।ਜਿਸ ਨਾਲ ਬੱਚੀ ਦੀ ਮੌਤ ਹੋ ਗਈ ਪੁਲਿਸ ਨੇ ਅਰੋਪੀ ਪ੍ਰੇਮੀ ਜੋੜੇ ਨੂੰ ਗਿਰਫ਼ਤਾਰ ਕਰ ਲਿਆ ਹੈ।

ਇਹ ਹੈ ਪੂਰਾ ਮਾਮਲਾ :-
ਦਰਅਸਲ, ਆਰੋਪੀ ਮਹਿਲਾ ਦੀ ਬੱਚੀ ਉਸਦੇ ਪਤੀ ਸੋਹਨ ਲਾਲ ਨਾਲ ਨਹੀਂ ਹੋਈ ਸੀ। ਇਹ ਪ੍ਰੇਮੀ ਦੀ ਬੱਚੀ ਸੀ। ਸੋਹਨ ਲਾਲ ਨੂੰ ਪਤਨੀ ਦੇ ਚਰਿੱਤਰ ਤੇ ਸ਼ੱਕ ਸੀ।

ਉਸਨੂੰ ਇਹ ਵੀ ਸ਼ੱਕ ਸੀ ਕਿ ਉਸਦੀ ਬੇਟੀ ਨਹੀਂ ਹੈ ,ਇਸਦੇ ਚਲਦੇ ਉਸਨੇ ਡੀ ਐਨ ਏ ਟੈਸਟ ਕਰਵਾਣ ਦੀ ਗੱਲ ਕਹੀ ਸੀ।

ਇਸਤੋਂ ਡਰੀ ਆਂਚਲ ਨੇ ਇਹ ਗੱਲ ਪ੍ਰੇਮੀ ਸੋਨੂੰ ਨਾਲ ਸਾਂਝੀ ਕੀਤੀ। ਦੋਨਾਂ ਨੇ ਦੀਪਿਕਾ ਨੂੰ ਖਤਮ ਕਰਨ ਦਾ ਪਲਾਨ ਤਿਆਰ ਕਰ ਲਿਆ।

ਮੌਕਾ ਦੇਖ ਕੇ ਆਂਚਲ ਨੇ ਦੀਪਿਕਾ ਦੇ ਮੂੰਹ ਤੇ ਕੰਬਲ ਰੱਖਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸਦੀ ਸੂਚਨਾ ਆਂਚਲ ਦੇ ਦਾਦਾ ਅਮਰਨਾਥ ਦੀ ਤਰਫ ਤੋਂ ਸਰਦੂਲਗੜ ਥਾਣੇ ਨੂੰ ਦਿੱਤੀ ਗਈ

ਆਰੋਪ ਕਬੂਲ ਕੀਤਾ

ਥਾਣਾ ਮੁੱਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਆਰੋਪੀਆਂ ਨੇ ਪੁੱਛਗਿੱਛ ਵਿੱਚਆਪਣਾ ਜੁਰਮ ਕਬੂਲ ਕੀਤਾ ਹੈ ਉਨ੍ਹਾਂ ਦੱਸਿਆ ਕਿ ਦੋਨਾਂ ਵਿਚ ਨਾਜਾਇਜ਼ ਸਬੰਧ ਸਨ ਆਂਚਲ ਦੇ ਸੁਸਰਾਲ ਪਰਿਵਾਰ ਦੁਆਰਾ D.N.A ਟੈਸਟ ਕਰਵਾਉਣ ਦੀ ਗੱਲ ਕਹਿਣ ਤੇ ਮਾਸੂਮ ਦੀਪਿਕਾ ਨੂੰ ਠਿਕਾਣੇ ਲਗਾਉਣ ਦਾ ਪਲਾਨ ਬਣਾਇਆ ,

ਪੁਲਿਸ ਨੇ ਦੀਪਿਕਾ ਦੀ ਲਾਸ਼ ਪੋਸਟਮਾਟਮ ਕਰਵਾਉਣ ਤੋਂ ਬਾਅਦ ਆਂਚਲ ਦੇ ਸੁਸਰਾਲ ਪਰਿਵਾਰ ਨੂੰ ਸੌਂਪ ਦਿੱਤਾ ਗਿਆ

Leave a Reply

Your email address will not be published.