ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਲੇਡੀਜ਼ ਸਿੰਗਰ ਦਾ ਬੇ ਰਹਿਮੀ ਨਾਲ ਕੀਤਾ ਕਤਲ ਅਤੇ ….

ਹੁਣੇ ਹੁਣੇ ਬਹੁਤ ਹੀ ਦੁਖਦਾਈ ਖਬਰ ਆਈ ਹੈ ਕਿ ਲੇਡੀਜ਼ ਸਿੰਗਰ ਦਾ ਬੇ ਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ

ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿਚ ਉਸ ਸਮੇਂ ਮਾਹੌਲ ਬਹੁਤ ਹੀ ਤਣਾਅਪੂਰਨ ਹੋ ਗਿਆ ਜਦੋਂ ਕਿ ਇੱਕ ਖੇਤ ਵਿੱਚੋਂ ਕਿਸੇ ਮਹਿਲਾ ਦੀ ਲਾਸ਼ ਬਰਾਮਦ ਹੋਈ । ਜਦੋਂ ਕਾਫੀ ਛਾਣਬੀਣ ਤੋਂ ਬਾਅਦ ਇਸ ਲਾਸ਼ ਦੀ ਸ਼ਨਾਖਤ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਲਾਸ਼ ਹਰਿਆਣਵੀ ਗਾਇਕਾ ਮਮਤਾ ਸ਼ਰਮਾ ਦੀ ਹੈ । ਇਹ ਗਾਇਕਾ ਪਿਛਲੇ ਚਾਰ ਸਾਲ ਤੋਂ ਲਾਪਤਾ ਸੀ ਅਤੇ ਗਾਇਕਾ ਦੇ ਭਰਾ ਵੱਲੋਂ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ । ਪਰੰਤੂ ਜਦੋਂ ਅਚਾਨਕ ਇਸ ਗਾਇਕਾ ਦੀ ਲਾਸ਼ ਖੇਤਾਂ ਵਿੱਚੋਂ ਮਿਲੀ ਤਾਂ ਸਾਰੇ ਹੈਰਾਨ ਪ੍ਰੇਸ਼ਾਨ ਹੋ ਗਏ ।
Haryanvi singer murder
ਇਹ ਮਾਮਲਾ ਰੋਹਤਕ ਜਿਲ੍ਹੇ ਦੇ ਪਿੰਡ ਬਲਿਆਨੀ ਦਾ ਹੈ। ਹਰਿਆਣੇ ਦੇ ਮੁੱਖ ਮੰਤਰੀ ਵੀ ਇਸ ਪਿੰਡ ਨਾਲ ਸੰਬੰਧ ਰੱਖਦੇ ਹਨ। ਵੀਰਵਾਰ ਦੀ ਦੁਪਹਿਰ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਦੇ ਇੱਕ ਖੇਤ ਵਿੱਚ ਮਹਿਲਾ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਜਾ ਪਹੁੰਚੀ। ਲਾਸ਼ ਦੀ ਸ਼ਨਾਖਤ ਹਰਿਆਣਾ ਦੀ ਹਰਮਨ ਪਿਆਰੀ ਗਾਇਕਾ ਮਮਤਾ ਸ਼ਰਮਾ ਦੇ ਰੂਪ ਵਿੱਚ ਹੋਈ।
Haryanvi singer murder
ਜਾਂਚ ਵਿੱਚ ਪੁਲਿਸ ਨੂੰ ਪਤਾ ਲੱਗਿਆ ਕਿ ਉਸਦੀ ਹੱਤਿਆ ਕਰਕੇ ਲਾਸ਼ ਨੂੰ ਖੇਤ ਵਿੱਚ ਸੁੱਟਿਆ ਗਿਆ ਸੀ। ਮਮਤਾ ਦੀ ਹੱਤਿਆ ਗਲਾ ਵੱਡ ਕੇ ਕੀਤੀ ਗਈ। ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਨੂੰ ਪਤਾ ਲੱਗਿਆ ਕਿ ਬੀਤੀ 16 ਜਨਵਰੀ ਨੂੰ ਮਮਤਾ ਦੇ ਬੇਟੇ ਨੇ ਉਸਦੀ ਗੁਮਸ਼ੁਦਗੀ ਦੀ ਰਿਪੋਰਟ ਥਾਣੇ ਵਿੱਚ ਦਰਜ ਕਰਾਈ ਸੀ। ਪੁਲਿਸ ਉਦੋਂ ਤੋਂ ਉਸਦੀ ਭਾਲ ਕਰ ਰਹੀ ਸੀ
pic
Source
ਮਮਤਾ ਸ਼ਰਮਾ ਕਲਾਨੌਰ ਦੀ ਰਹਿਣ ਵਾਲੀ ਸੀ। ਉਹ ਬੀਤੀ 14 ਜਨਵਰੀ ਨੂੰ ਕਲਾਨੌਰ ਤੋਂ ਕਿਸੇ ਪਰੋਗਰਾਮ ਲਈ ਗਈ ਸੀ। ਇਸਦੇ ਬਾਅਦ 16 ਜਨਵਰੀ ਨੂੰ ਮਮਤਾ ਦੇ ਬੇਟੇ ਨੇ ਕਲਾਨੌਰ ਥਾਣੇ ਵਿੱਚ ਉਸਦੀ ਗੁਮਸ਼ੁਦਗੀ ਦਾ ਮਾਮਲਾ ਦਰਜ ਕਰਾਇਆ ਸੀ। ਹੁਣ ਪੁਲਿਸ ਹੱਤਿਆ ਦੀ ਇਸ ਅਨਸੁਲਝੀ ਪਹੇਲੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Haryanvi singer murder
ਤੁਹਾਨੂੰ ਦੱਸ ਦੇਈਏ ਕਿ ਬੀਤੇ ਸਾਲ ਅਤੂਬਰ ਮਹੀਨੇ ‘ਚ ਹਰਿਆਣਾ ਵਿੱਚ ਪਾਨੀਪਤ ਜਿਲ੍ਹੇ ਦੇ ਚਮਰਾਰਾ ਪਿੰਡ ਵਿੱਚ ਅਣਪਛਾਤੇ ਬਦਮਾਸ਼ਾ ਨੇ 22 ਸਾਲ ਦੀ ਇੱਕ ਹਰਿਆਣਵੀ ਗਾਇਕਾ ਹਰਸ਼ਿਤਾ ਦਹਿਆ ਨੂੰ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਦੱਸਿਆ ਸੀ ਕਿ ਹਰਸ਼ਿਤਾ ਪਿੰਡ ਵਿੱਚ ਇੱਕ ਪ੍ਰੋਗਰਾਮ ਵਿੱਚ ਆਪਣਾ ਪ੍ਰੋਗਰਾਮ ਕਰਨ ਤੋਂ ਬਾਅਦ ਸ਼ਾਮ ਕਰੀਬ ਚਾਰ ਵਜੇ ਜਦੋਂ ਕਾਰ ਵਿਚ ਘਰ ਪਰਤ ਰਹੀ ਸੀ ਤਾਂ ਉਦੋਂ ਉਨ੍ਹਾਂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ।Haryanvi singer murder
ਪੁਲਿਸ ਮੁਖੀ ਦੇਸ਼ ਰਾਜ ਨੇ ਕਿਹਾ ਸੀ, ਜਦੋਂ ਉਹ ਪਰਤ ਰਹੀ ਸੀ ਤਾਂ ਕਾਲੇ ਰੰਗ ਦੀ ਇੱਕ ਕਾਰ ਨੇ ਚਮਰਾਰਾ ਪਿੰਡ ਦੇ ਕੋਲ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ ਅਤੇ ਉਸ ਵਿਚੋਂ ਉੱਤਰਨ ਲਈ ਮਜਬੂਰ ਕੀਤਾ। ਦੋ ਅਣਪਛਾਤੇ ਨੌਜਵਾਨਾਂ ਨੇ ਗਾਇਕਾ ਦੇ ਦੋ ਸਾਥੀਆਂ ਅਤੇ ਚਾਲਕ ਨੂੰ ਕਾਰ ਤੋਂ ਬਾਹਰ ਆਉਣ ਨੂੰ ਕਿਹਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਗੱਡੀ ਵਿੱਚ ਗੋਲੀ ਮਾਰ ਦਿੱਤੀ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।ਹਰਸ਼ਿਤਾ ਦਿੱਲੀ ਦੇ ਨਰੇਲਾ ਵਿੱਚ ਰਹਿੰਦੀ ਸੀ।
Haryanvi singer murder
ਇਸ ਤਰ੍ਹਾਂ ਨਾਲ ਹਰਿਆਣਾ ਵਿੱਚ ਅਜਿਹਿਆਂ ਵਾਰਦਾਤਾਂ ਨੂੰ ਦਿਨ ਦਿਹਾੜੇ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਹਰਿਆਣਾ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published.